ਮੁੱਢਲਾ ਸਿਹਤ ਕੇਂਦਰ ਅਧੀਨ ਮਨਾਇਆ ਵਿਸ਼ਵ ਮਲੇਰੀਆ ਦਿਵਸ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ , 25 ਅਪ੍ਰੈਲ 2024 :
ਡਾ.ਮਨੂੰ ਵਿੱਜ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ.ਦਲਜੀਤ ਕੌਰ ਦੀ ਅਗਵਾਈ ਹੇਠ ਵੱਖ-ਵੱਖ ਏਰੀਏ ਵਿੱਚ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਦਲਜੀਤ ਕੌਰ ਨੇ ਦੱਸਿਆ ਕਿ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸ ਅਧੀਨ ਲੋਕਾਂ ਨੂੰ ਆਉਣ ਵਾਲੇ ਮਹੀਨਿਆਂ ਦੋਰਾਨ ਮਲੇਰੀਆ ਬੁਖਾਰ ਤੋਂ ਜਾਗਰੂਕਤਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਤੋਂ ਬਚਣ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿਓ। ਜੇਕਰ ਕਿਤੇ ਪਾਣੀ ਖੜਾ ਹੈ ਤਾਂ ਉਸ ਨੂੰ ਮਿੱਟੀ ਆਦਿ ਨਾਲ ਖਤਮ ਕਰ ਦਿੱਤਾ ਜਾਵੇ ਜਾਂ ਖੜੇ ਪਾਣੀ ਜਿਵੇਂ ਕਿ ਟੋਭਿਆਂ ਵਿੱਚ ਕਾਲਾ ਤੇਲ ਆਦਿ ਪਾਇਆ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ ਤੇ ਆਪਣੇ ਘਰਾਂ ਦੇ ਅੰਦਰ ਜੇ ਹੋ ਸਕੇ ਤਾਂ ਜਾਲੀ ਵਾਲੇ ਦਰਵਾਜਿਆਂ ਦੀ ਵਰਤੋਂ ਕੀਤੀ ਜਾਵੇ ਅਤੇ ਪੂਰੀਆਂ ਬਾਹਾਂ ਦੇ ਕੱਪੜੇ ਪਹਿਨੇ ਜਾਣ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਜੰਗਜੀਤ ਸਿੰਘ ਨੇ ਦੱਸਿਆ ਕਿ ਮਲੇਰੀਆ ਦਾ ਮੱਛਰ ਰਾਤ ਵੇਲੇ ਜਿਆਦਾ ਕੱਟਦਾ ਹੈ ਤੇ ਇਹ ਜਿਆਦਾ ਖੜੇ ਗੰਦੇ ਪਾਣੀ ਵਿੱਚ ਪੈਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਬੁਖਾਰ ਹੁੰਦਾ ਹੈ ਤਾਂ ਉਹ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿੱਚ ਆਪਣਾ ਖੂਨ ਦਾ ਟੈਸਟ ਕਰਵਾਉਣ ਤੇ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਆਰ.ਡੀ.ਟੀ ਕਿੱਟਾਂ ਰਾਹੀਂ ਵੀ ਘਰ ਘਰ ਜਾ ਕੇ ਟੈਸਟ ਕੀਤਾ ਜਾਂਦਾ ਹੈ। ਇਸ ਮੋਕੇ ਡਾ.ਦਿਆਲ ਨਰਸਿੰਗ ਸਕੂਲ ਨਿੱਕੂਵਾਲ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਸਿਕੰਦਰ ਸਿੰਘ ਐਸ.ਐਮ.ਆਈ ਨੇ ਦੱਸਿਆ ਕਿ ਨੈਸ਼ਨਲ ਵੈਕਟਰ ਬੋਰਨ ਪ੍ਰੋਗਰਾਮ 2002 ਵਿੱਚ ਸਿਹਤ ਵਿਭਾਗ ਦੁਆਰਾ ਸ਼ੁਰੂ ਕੀਤਾ ਗਿਆ ਜਿਸ ਵਿੱਚ ਛੇ ਵੈਕਟਰ ਬੋਰਨ ਬਿਮਾਰੀਆਂ ਨੂੰ ਕਵਰ ਕੀਤਾ ਜਾਂਦਾ ਹੈ।
ਇਸ ਮੋਕੇ ਪ੍ਰਿੰਸੀਪਲ ਨੀਲਮ ਸੇਠੀ, ਵਾਈਸ ਪ੍ਰਿੰਸੀਪਲ ਸਰੋਜ ਸ਼ਰਮਾ, ਸੁਖਦੀਪ ਸਿੰਘ ਐਸ.ਆਈ, ਬਲਵੰਤ ਰਾਏ ਐਸ.ਆਈ, ਗੁਰਿੰਦਰ ਸਿੰਘ ਐਸ.ਆਈ, ਸੁਖਵੀਰ ਸਿੰਘ ਐਸ.ਆਈ, ਵਰਿੰਦਰ ਸਿੰਘ ਮ.ਪ.ਹ.ਵ, ਰਵਿੰਦਰ ਸਿੰਘ ਮ.ਪ.ਹ.ਵ, ਕੁਲਵਿੰਦਰ ਸਿੰਘ ਮ.ਪ.ਹ.ਵ ਤੇ ਭਰਤ ਕਪੂਰ ਸੀ.ਓ ਹਾਜ਼ਰ ਸੀ।